[1]

ਜੰਗਲ ਕਸਬੇ ਵਿੱਚ ਨਵੇਂ ਸਾਲ ਦਾ ਇਕ ਦਿਲਚਸਪ ਦਿਨ

[2]


[3]

ਜੰਗਲ ਕਸਬੇ ਵਿੱਚ ਨਵੇਂ ਸਾਲ ਦਾ ਇਕ ਦਿਲਚਸਪ ਦਿਨ


ਲੇਖਕ : ਬੇਉਲਾਹ ਮੈਰੀ ਕਰਾਕਰ
ਜਨਵਰੀ 22, 1910

PRESS OF RAHN & HARMON COMPANY
MINNEAPOLIS

[4]

Copyright, 1910, by
William G. Crocker


[5]

ਜੰਗਲ ਕਸਬੇ ਵਿੱਚ ਨਵੇਂ ਸਾਲ ਦਾ ਇਕ ਦਿਲਚਸਪ ਦਿਨ

ਇੱਕ ਜਨਵਰੀ ਨਵੇਂ ਸਾਲ ਦੇ ਪਹਿਲੇ ਦਿਨ ਦੀ ਸਾਫ਼ ਅਤੇ ਉੱਜਲ ਪ੍ਰਭਾਤ ਜੰਗਲ ਕਸਬੇ ਦੇ ਵਾਸੀਆਂ ਲਈ ਆਨੰਦ ਮਈ ਸੀ ਕਿਉਂਕਿ ਬਾਦਸ਼ਾਹ ਲੀਓ ਨੇ ਘੋਸ਼ਣਾ ਕੀਤੀ ਸੀ ਕਿ ਬਾਂਦਰਾ ਦੇ ਪਹਾੜ ਉੱਪਰ ਵੱਖ ਵੱਖ ਖੇਡ ਈਵੈਟਾਂ ਦਾ ਆਯੋਜਨ ਕੀਤਾ ਜਾਵੇਗਾ। ਜਿਸ ਖੇਡ ਪ੍ਰਤੀਯੋਗਤਾ ਵਿੱਚ ਪੈਦਲ ਦੋੜ, ਸਕੀਇੰਗ ਦੌੜ, ਬਰਫ਼ ਦੇ ਜੁੱਤੇ, ਬਰਫ਼ ਦੀ ਗੇਂਦ ਮਾਰਨਾ ਅਤੇ ਬਰਫ਼ ਦੀਆ ਗੱਡੀਆਂ ਦੀ ਦੋੜ ਹੋਵੇਗੀ। ਅਸਲ ਵਿੱਚ ਇਸ ਪ੍ਰਤੀਯੋਗਤਾ ਵਿੱਚ ਸਰਦ ਰੁੱਤ ਦੀਆਂ ਸਾਰੀ ਕਿਸਮ ਦੀਆਂ ਖੇਡਾਂ ਸਾਮਲ ਹੋਣਗੀਆ ਪਰ ਸਕੇਟਿੰਗ ਨਹੀਂ ਹੋਵੇਗੀ। ਰਾਜਾ ਇਸ ਖੇਡ ਨੂੰ ਮਨਪ੍ਰਚਾਵੇ ਦੇ ਅਨੁਕੂਲ ਨਹੀਂ ਸਮਝਦਾ ਸੀ ਅਤੇ ਸਕੇਟਿੰਗ ਨੂੰ ਮਨ ਪ੍ਰਚਾਵੇ ਵਿੱਚ ਸ਼ਾਮਲ ਨਹੀਂ ਕਰਦਾ ਸੀ।

[6]

ਸਾਰੇ ਜੰਗਲੀ ਜੀਵ ਭਾਲੂ ਤੋਂ ਲੈਕੇ ਗਲਹਿਰੀ ਤੱਕ ਜਦੋਂ ਤੋਂ ਖੇਡਾਂ ਦੀ ਤਰੀਖ ਮਿਥੀ ਸੀ ਇਸ ਦੀ ਉਡੀਕ ਕਰ ਰਹੇ ਸਨ। ਉਹ ਇਹ ਈਵੈਂਟ ਵੇਖਣ ਲਈ ਬਹੁਤ ਉਤਾਵਲੇ ਤੇ ਉਤਸ਼ਾਹ ਦੇ ਭਰੇ ਸਨ, ਉਹ ਪ੍ਰਤੀਯੋਗਤਾ ਵੇਖਣ ਲਈ ਖਾਣ ਪੀਣ ਦਾ ਸਮਾਨ ਤਿਆਰ ਕਰਨ ਲੱਗੇ ਅਤੇ ਉਨ੍ਹਾਂ ਨੇ ਆਪਣਾ ਸਾਰਾ ਕੰਮ ਖੇਡਾਂ ਦੇ ਦਿਨ ਤੋਂ ਪਹਿਲਾਂ ਸਮੇਟ ਲਿਆ। ਪਹਿਲਾ ਕੰਮ ਦਰਸ਼ਕਾਂ ਲਈ ਜਗ੍ਹਾ ਦੀ ਸਫ਼ਾਈ ਕਰਨਾ, ਰਾਜੇ ਅਤੇ ਉਸਦੇ ਦੋਸਤਾਂ ਦੇ ਬੈਠਣ ਲਈ ਸਪੈਸ਼ਲ ਮੰਚ ਦਾ ਪ੍ਰਬੰਧ ਕਰਨਾ, ਬਰਫ਼ ਦੀਆਂ ਗੱਡੀਆਂ ਦੀ ਦੌੜ ਲਈ ਟਰੈਕ ਦਾ ਨਿਰਮਾਣ ਕਰਨਾ ਅਤੇ ਪੈਦਲ ਦੌੜ ਦਾ ਕੋਰਟ ਬਣਾਉਣਾ। ਇਸ ਤੋਂ ਬਿਨਾ ਹਰ ਪਰਿਵਾਰ ਨੂੰ ਇੱਕ ਖਾਣੇ ਨਾਲ ਭਰੀ ਟੋਕਰੀ ਮੁਹੱਈਆ ਕਰਨੀ ਤਾਂ ਕਿ ਉਸ ਦਿਨ ਉਹ ਜੀਅ ਭਰ ਕੇ ਖਾਣੇ ਦਾ ਆਨੰਦ ਲੈ ਸਕਣ। ਜਿਸ ਕਰਕੇ ਸਾਰੀਆ ਮਾਤਾਵਾਂ ਅਤੇ ਉਨ੍ਹਾਂ ਦੀਆਂ ਲੜਕੀਆਂ ਇਸ ਯੋਜਨਾ ਦੀ ਤਿਆਰੀ ਵਿੱਚ ਮਸ਼ਰੂਫ ਸਨ ਅਤੇ ਖਾਣ ਪਾਣ ਦੀਆਂ ਚੀਜਾਂ ਤਿਆਰ ਕਰਨ ਵਿੱਚ ਰੱੁਝੀਆ ਹੋਈਆਂ ਸਨ।

[7]

ਅੰਤ ਵਿੱਚ ਜਦੋਂ ਖੇਡਾਂਦਾ ਦਿਨ ਆਇਆ ਤਾਂ ਸਾਰੀਆ ਤਿਆਰੀਆ ਮੁਕੰਮਲ ਸਨ। ਬਹੁਤ ਪਰਿਵਾਰਾਂ ਨੇ ਇੱਕ ਦਿਨ ਪਹਿਲਾਂ ਹੀ ਆਪਣਾ ਭੋਜਨ ਪੈਕ ਕਰ ਲਿਆ ਸੀ। ਉਸ ਦਿਨ ਸਵੇਰੇ ਜਲਦੀ ਹੀ ਬਾਂਦਰ ਪਹਾੜੀ ਤੇ ਵੱਡਾ ਇਕੱਠ ਜੁੜਨਾ ਸ਼ੁਰੂ ਹੋ ਗਿਆ। ਜੰਗਲ ਕਸਬੇ ਦੇ ਸਾਰੇ ਪਰਿਵਾਰ ਇੱਥੋ ਤੱਕ ਕਿ ਉਹ ਪ੍ਰਾਣੀ ਜਿਨ੍ਹਾਂ ਦੇ ਘਰ ਬਹੁਤ ਦੁਰ ਦੁਰਾਡੇ ਸਨ ਉਹ ਵੀ ਇਸ ਪ੍ਰਤੀਯੋਗਤਾ ਦਾ ਆਨੰਦ ਲੈਣ ਲਈ ਆਏ।

[8]

ਜਦੋਂ ਖੇਡ ਪ੍ਰਤੀਯੋਗਤਾ ਦਾ ਨਿਸਚਿਤ ਸਮਾਂ ਜੋ ਦਿਨ ਦੇ ਇੱਕ ਵਜੇ ਰੱਖਿਆ ਸੀ ਆਇਆ ਤਾਂ ਬਾਂਦਰ ਪਹਾੜੀ ਹਾਥੀਆਂ, ਜਿਰਾਫਾਂ, ਭਾਲੂਆਂ, ਬਾਘਾ, ਲੂੰਬੜੀਆਂ, ਬਾਂਦਰਾਂ, ਪੋਸਮਾਂ, ਹਬ਼ਸੀਆ, ਗਲਹਿਰੀਆਂ ਅਤੇ ਹੋਰ ਜੰਗਲੀ ਪਸੂਆਂ ਨਾਲ ਭਰ ਗਈ। ਇਸ ਦੇ ਨਾਲ ਨਾਲ ਰਾਜੇ ਦੇ ਰਿਸ਼ਤੇਦਾਰ ਸ਼ੇਰ ਚੀਤੇ, ਬਾਘ ਵੀ ਆਏ।

ਫਿਰ ਖੁਸਗਵਾਰ ਅਤੇ ਉਤੇਜਨਾ ਭਰੇ ਦਿਨ ਦੀ ਸ਼ੁਰੂਆਤ ਹੋਈ, ਸਾਰੇ ਪਸ਼ੂਆ ਨੇ ਇਸ ਸ਼ਾਨਦਾਰ ਦਿਨ ਦਾ ਆਨੰਦ ਲਿਆ। ਪਹਿਲਾ ਭਾਲੂਆਂ ਅਤੇ ਗਲਹਿਰੀਆਂ ਵਿੱਚ ਸਕੀਇੰਗ ਦੌੜ ਹੋਈ ਜੋ ਬਹੁਤ ਉਤੇਜਨਾ ਭਰੀ ਸੀ। ਭਾਵੇਂ ਕਿ ਗਲਹਿਰੀਆਂ ਭਾਲੂਆਂ ਨਾਲੋਂ ਬਹੁਤ ਛੋਟੀਆਂ ਸਨ ਅਤੇ ਹੌਲੀਆਂ ਸਨ ਉਹਨਾ ਨੇ ਵਧੀਆ ਸਕੀਇੰਕ ਦਾ ਪ੍ਰਦਰਸ਼ਨ ਕੀਤਾ ਅਤੇ ਦੌੜ ਜਿੱਤ ਲਈ।

[9]

ਫਿਰ ਖੁਸਗਵਾਰ ਅਤੇ ਉਤੇਜਨਾ ਭਰੇ ਦਿਨ ਦੀ ਸ਼ੁਰੂਆਤ ਹੋਈ

[10]

ਫੇਰ ਬਿਲਕੁਲ ਉਸ ਨਾਲ ਮਿਲਦੀ ਜੁਲਦੀ ਬਰਫ਼ ਦੇ ਜੁੱਤਿਆ ਦੀ ਦੌੜ ਜੋ ਹਾਥੀਆਂ ਅਤੇ ਜਿਰਾਫਾਂ ਵਿਚਕਾਰ ਹੋਣੀ ਸੀ ਦੀ ਵਾਰੀ ਆਈ। ਅਤੇ ਅੰਤ ਵਿੱਚ ਇਹ ਦੌੜ ਜਿਰਾਫਾਂ ਨੇ ਜਿੱਤ ਲਈ। ਜਦੋਂ ਪੈਦਲ ਦੌੜ ਖਤਮ ਹੋਈ ਵੱਖਰੀਆਂ ਵੱਖਰੀਆਂ ਟੀਮਾ ਵਿੱਚ ਬਰਫ਼ ਦੀ ਲੜਾਈ ਹੋਈ। ਅਤੇ ਫੇਰ ਬਰਫ਼ ਦੀਆ ਗੱਡੀਆਂ ਦੀ ਦੌੜ ਦਾ ਸਮਾਂ ਆ ਗਿਆ। ਇਨ੍ਹਾਂ ਪ੍ਰਤੀ ਦਰਸ਼ਕਾ ਵਿੱਚ ਪਹਿਲੀਆ ਪ੍ਰਤੀਯੋਗਤਾਵਾ ਤੋਂ ਹੋਰ ਵੀ ਜਿਆਦਾ ਉਤਸੁਕਤਾ ਵਧ ਗਈ। ਪਰ ਇਹ ਈਵੈਂਟ ਇੱਕ ਭਿਆਨਕ ਐਕਸੀਡੈਂਟ ਦਾ ਕਾਰਨ ਬਣਿਆ।

[11]

ਖੇਡਾਂ ਦੀ ਸ਼ੁਰੂਆਤ ਵਧੀਆ ਹੋਈ ਜਦੋਂ ਬਰਫ ਦੀਆਂ ਗੱਡੀਆ ਦੀ ਦੌੜ ਦੀ ਪ੍ਰਤੀਯੋਗਤਾ ਜਿਸ ਵਿੱਚ ਬਾਂਦਰ, ਚੋਪਾਇਆ ਅਤੇ ਗਲਹਿਰੀਆਂ ਸਨ ਨੇ ਪਹਾੜੀ ਤੋਂ ਨੀਚੇ ਚਲਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਬਰਫ਼ ਦੀ ਇੱਕ ਗਡੀ ਤਿਰਛੀ ਸਤਹ ਤੇ ਚੱਲ ਰਹੀ ਸੀ ਅਤੇ ਜਿਸਦੀ ਸਪੀਡ ਤੇਜ਼ ਸੀ, ਪਿਛੋਂ ਇੱਕ ਚੀਂ ਚੀਂ ਦੀ ਅਵਾਜ ਸੁਣਾਈ ਦਿੱਤੀ ਅਤੇ ਜੈਕ ਪੋਸਮ ਨੇ ਵੇਖਿਆ ਕਿ ਇੱਕ ਗਰੀਬ ਗਲਹਿਰੀ ਧਰਤੀ ਉਪਰ ਪਈ ਹੈ ਜੋ ਕੁਝ ਗਜ ਪਿੱਛੇ ਰਹਿ ਗਈ ਹੈ ਅਤੇ ਲਗਦਾ ਹੈ ਬੇਹੋਸ਼ ਹੈ। ਇਸ ਛੋਟੀ ਗਲਹਿਰੀ ਦੀ ਬਰਫ਼ ਗੱਡੀ ਜਦੋ ਉਗੜ ਦੁਗੜੀ ਜ਼ਮੀਨ ਉਪਰ ਚੱਲੀ ਉਸਨੇ ਇੱਕ ਪਲਟੀ ਖਾਧੀ ਤਦ ਉਹ ਆਪਣਾ ਸੰਤੁਲਨ ਗੁਆ ਬੈਠੀ ਅਤੇ ਜ਼ਮੀਨ ਉਪਰ ਡਿੱਗ ਪਈ।

[12]

ਡਾਕਟਰ ਨੇ ਉਸਨੂੰ ਨੇੜੇ ਦੇ ਘਰ ਵਿੱਚ ਚੁੱਕ ਕੇ ਲੈ ਜਾਣ ਦੀ ਸਲਾਹ ਦਿੱਤੀ

[13]

ਜਦੋਂ ਹੀ ਦੁਰਘਟਨਾ ਦਾ ਪਤਾ ਲੱਗਿਆ ਦੌੜ ਬੰਦ ਕਰ ਦਿੱਤੀ ਗਈ ਅਤੇ ਉਸ ਜਗ੍ਹਾ ਦੇ ਆਲੇ ਦੁਆਲੇ ਇੱਕ ਵੱਡਾ ਇਕੱਠ ਹੋ ਗਿਆ। ਕੁਝ ਪਲ ਲਈ ਹਰ ਕਿਸੇ ਨੇ ਸਮਝਿਆ ਕਿ ਉਸਦੀ ਮੌਤ ਹੋ ਗਈ ਹੈ। ਜਦੋਂ ਸਰ ਥੋਮਸ ਲਾਇਨ ਜਿਹੜਾ ਰਾਜੇ ਦਾ ਚਚੇਰਾ ਭਰਾ ਸੀ ਅਤੇ ਜੰਗਲ ਕਸਬੇ ਦਾ ਮਸ਼ਹੂਰ ਡਾਕਟਰ ਸੀ ਉਸ ਸਥਾਨ ਤੇ ਪਹੁੰਚਿਆ, ਉਸਨੇ ਦੇਖਿਆ ਕਿ ਉਸ ਦੀ ਇੱਕ ਲੱਤ ਟੁੱਟ ਚੁੱਕੀ ਹੈ ਅਤੇ ਹੋਰ ਕਿਤੇ ਵੀ ਜਖ਼ਮ ਨਹੀਂ ਹੈ। ਗਲਹਿਰੀ ਗੱਡੀ ਤੋਂ ਡਿੱਗਣ ਕਰਕੇ ਸਦਮੇ ਵਿੱਚ ਹੈ। ਡਾਕਟਰ ਨੇ ਉਸਨੂੰ ਨੇੜੇ ਦੇ ਘਰ ਵਿੱਚ ਚੁੱਕ ਕੇ ਲੈ ਜਾਣ ਦੀ ਸਲਾਹ ਦਿੱਤੀ ਜੋ ਘਰ ਬਹੁਤ ਹੀ ਸਰੀਫ਼ ਦੋ ਬੁੱਢੇ ਰਿੱਛਾਂ ਦਾ ਸੀ। ਉਥੇ ਡਾਕਟਰ ਨੇ ਉਸਦੀ ਲੱਤ ਠੀਕ ਕਰ ਦਿੱਤੀ ਅਤੇ ਜਖ਼ਮੀ ਗਲਹਿਰੀ ਹੋਸ਼ ਵਿੱਚ ਆ ਗਈ।

[14]

ਇਸ ਤੋਂ ਬਾਅਦ ਉਸਦੇ ਮਾਤਾ ਪਿਤਾ ਦੀ ਤਲਾਸ਼ ਕੀਤੀ ਗਈ ਪਰ ਉਥੇ ਮੌਜੂਦ ਕਿਸੇ ਵੀ ਗਲਹਿਰੀ ਨੇ ਉਸ ਨਾਲ ਆਪਣਾ ਰਿਸ਼ਤਾ ਹੋਣ ਦੀ ਪੁਸ਼ਟੀ ਨਹੀਂ ਕੀਤੀ। ਕੁਝ ਦਿਨ ਬੀਤ ਜਾਣ ਤੋਂ ਬਾਅਦ ਦੋਨੇ ਬੁੱਢੇ ਰਿੱਛਾਂ ਨੂੰ ਦੱਸਿਆ ਗਿਆ ਕਿ ਇਹ ਗਲਹਿਰੀ ਯਤੀਮ ਹੈ ਅਤੇ ਇਸ ਦੁਨੀਆਂ ਵਿੱਚ ਉਸਦਾ ਕੋਈ ਵੀ ਰਿਸ਼ਤੇਦਾਰ ਨਹੀਂ ਹੈ। ਇਹ ਬਹੁਤ ਦੂਰ ਤੋਂ ਖੇਡਾਂ ਦੀ ਪ੍ਰਤੀਯੋਗਤਾ ਦੇਖਣ ਆਈ ਹੈ।

ਇਹ ਰਿੱਛ ਦਿਆਲੂ ਸਨ। ਉਨ੍ਹਾਂ ਨੂੰ ਉਸ ਬੇਘਰ ਛੋਟੇ ਜੀਵ ਦੀ ਇਹ ਗੱਲ ਸੁਣਕੇ ਬਹੁਤ ਦੁੱਖ ਹੋਇਆ ਅਤੇ ਛੇਤੀ ਹੀ ਉਹ ਉਸਦੇ ਉਪਾਸ਼ਕ ਬਣ ਗਏ। ਗਲਹਿਰੀ ਵੀ ਉਨ੍ਹਾਂ ਨੂੰ ਪਸੰਦ ਕਰਨ ਲੱਗੀ। ਜਿਸ ਦਿਨ ਗਲਹਿਰੀ ਤੁਰਨ ਫਿਰਨ ਦੇ ਯੋਗ ਹੋ ਗਈ ਬੱੁਢੇ ਰਿੱਛਾ ਨੇ ਜੰਗਲ ਟਾਉਨ ਦੀ ਕਚਹਿਰੀ ਵਿੱਚ ਜਾ ਕੇ ਕਾਨੂੰਨੀ ਤੌਰ ਤੇ ਗਲਹਿਰੀ ਨੂੰ ਆਪਣਾ ਮਤਬੰਨਾ ਬਣਾ ਲਿਆ ।

[15]

ਬੱੁਢੇ ਰਿੱਛਾ ਨੇ ਜੰਗਲ ਟਾਉਨ ਦੀ ਕਚਹਿਰੀ ਵਿੱਚ ਜਾ ਕੇ ਕਾਨੂੰਨੀ ਤੌਰ ਤੇ ਗਲਹਿਰੀ ਨੂੰ ਆਪਣਾ ਮਤਬੰਨਾ ਬਣਾ ਲਿਆ

[16]

ਉਸੇ ਦਿਨ ਤੋਂ ਟੌਮੀ ਗਲਹਿਰੀ ਨੂੰ ਅਰਾਮਦਾਇਕ ਘਰ ਮਿਲ ਗਿਆ ਅਤੇ ਬੁੱਢੇ ਰਿਛਾਂ ਦੇ ਰੂਪ ਵਿੰਚ ਦੇਖਭਾਲ ਕਰਨ ਵਾਲੇ ਦੋ ਪਿਆਰੇ ਮਿੱਤਰ ਮਿਲ ਗਏ। ਉਹ ਕਦੇ ਵੀ ਜੀਵਨਭਰ ਇੱਕ ਦੂਜੇ ਤੋਂ ਅਲੱਗ ਨਹੀਂ ਹੋਏ। ਅਤੇ ਉਸ ਬਰਫ਼ ਤੇ ਚੱਲਣ ਵਾਲੀ ਗੱਡੀ ਦੇ ਐਕਸੀਡੈਂਟ ਦੇ ਧੰਨਵਾਦੀ ਬਣ ਗਏ। ਖੇਡਾਂ ਦੀ ਪ੍ਰਤੀਯੋਗਤਾ ਦਾ ਉਹ ਦਿਨ ਉਨਾਂ ਰਿੱਛਾਂ ਲਈ ਇੱਕ ਬਹੁਤ ਹੀ ਆਗਿਆਕਾਰੀ ਛੋਟੀ ਜੀ ਪਿਆਰੀ ਦੋਸਤ ਮਿਲਣ ਦਾ ਅਭੁੱਲ ਦਿਨ ਬਣ ਗਿਆ।